ਗੁਰਦੁਆਰਾ ਸਾਹਿਬ ਦੀ ਜਾਣਕਾਰੀ
ਗੁਰਦੁਆਰਾ ਟਾਹਲੀ ਸਾਹਿਬ
ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਤਹਿਸੀਲ ਟਾਂਡਾ ਉੜਮੁਡ ਤੋਂ 6 ਕਿਲੋਮੀਟਰ ਦੂਰ ਪਿੰਡ ਮੂਨਕ ਕਲਾਂ ਦੇ ਬਾਹਰਵਾਰ ਸਥਿੱਤ ਹੈ । ਗੁਰ ਸਾਹਿਬ ਆਪਣੇ ਚੋਣਵੇਂ ਸਿੱਖ ਯੋਧਿਆਂ ਸਮੇਤ ਸ਼ਿਕਾਰ ਖੇਡਣ ਦੌਰਾਨ ਇੱਥੇ ਆਏ ਸਨ । ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ ਤਾਂ ਉਹ ਆਪਣੇ ਸਿੱਖ ਯੋਧਿਆਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਲਈ ਅਕਸਰ ਆਪਣੇ ਨਾਲ ਸ਼ਿਕਾਰ ਖੇਡਣ ਲਈ ਲਿਜਾਇਆੂ ਕਰਦੇ ਸਨ । ਗੁਰ ਸਾਹਿਬ ਸੰਨ 1685 ਈਸਵੀ ਵਿੱਚ ਆਪਣੇ ਕੁਝ ਚੋਣਵੇਂ ਸਿੱਖ ਯੋਧਿਆਂ ਨਾਲ ਸ਼ਿਕਾਰ ਖੇਡਦੇ ਹੋਏ ਇਸ ਸਥਾਨ ਤੇ ਆਏ ਸਨ । ਉਸ ਸਮੇਂ ਇਹ ਸਾਰਾ ਇਲਾਕਾ ਛੰਬ ਅਤੇ ਜੰਗਲ ਸੀ । ਗੁਰੂ ਸਾਹਿਬ ਜੀ ਇੱਥੇ ਇੱਕ ਦਿਨ ਲਈ ਠਹਿਰੇ ਅਤੇ ਕੀਰਤਨ ਦੀਵਾਨ ਸਜਾਏ । ਗੁਰੂ ਸਾਹਿਬ ਨੇ ਜਿਸ ਦਰੱਖਤ ਨਾਲ ਆਪਣਾ ਘੋਤਾ ਬੰਨਿਆਂ ਸੀ , ਟਾਹਲੀ ਦਾ ਉਹ ਦਰੱਖਤ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਮੌਜੂਦ ਹੈ । ਇਸ ਟਾਹਲੀ ਦੇ ਦਰੱਖਤ ਦੇ ਨਾਂ ਤੇ ਹੀ ਇਸ ਅਸਥਾਨ ਦਾ ਨਾਂ ਗੁਰਦੁਆਰਾ ਟਾਹਲੀ ਸਾਹਿਬ ਪੈ ਗਿਆ । ਇੱਥੇ ਉਤਾਰਾ ਕਰਨ ਸਮੇਂ ਗੁਰੂ ਸਾਹਿਬ ਦੇ ਘੋੜੇ ਨੇ ਧਰਤੀ ' ਚ ਸੁੰਮ ਮਾਰ ਕੇ ਜਲ ਦਾ ਚਸ਼ਮਾਂ ਪ੍ਰਗਟ ਕੀਤਾ ਸੀ , ਉਸ ਚਸ਼ਮੇਂ ' ਤੇ ਅੱਜ ਵੀ ਬਾਉਲੀ ਸਾਹਿਬ ਸੁਸ਼ੋਭਿਤ ਹੈ । ਗੁਰੂ ਜੀ ਨੇ ਇੱਥੇ ਸੰਗਤਾਂ ਨੂੰ ਵਰ ਬਖਸ਼ਿਆ ਸੀ ਕਿ ਜੋ ਵੀ ਪ੍ਰਾਣੀ ਸੱਚੇ ਮਨ ਨਾਲ ਇਸ ਸਥਾਨ ' ਤੇ ਇਸ਼ਨਾਨ ਕਰੇਗਾ ਉਸ ਦੀਆਂ ਸਾਰੀਆਂ ਮਨੋਕਾਵਨਾਵਾਂ ਪੂਰਨ ਹੋਣਗੀਆਂ । ਗੁਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਸਿੱਖ ਸੰਗਤਾਂ ਨੇ ਇਸ ਸਥਾਨ ' ਤੇ ਇੱਕ ਛੋਟਾ ਜਿਹਾ ਮੰਜੀ ਸਾਹਿਬ ਬਣਾਇਆ ਸੀ , ਜਿੱਥੇ ਸੰਗਤਾਂ ਨਤਮਸਤਕ ਹੋਣ ਆਇਆ ਕਰਦੀਆਂ ਸਨ । ਇਸ ਅਸਥਾਨ ਦਾ ਸਾਰਾ ਪ੍ਰਬੰਧ 50 ਸਾਲ ਤੋਂ ਇੱਕ ਹੀ ਵਿਅਕਤੀ ਦੇ ਹੱਥ ਵਿੱਚ ਸੀ , ਜੋ ਇੱਥੇ ਸ਼ਰਾਬਾਂ ਕੱਢਦਾ ਅਤੇ ਹੋਰ ਮਨ ਮੱਤਾ ਕਰਦਾ ਸੀ । ਸੰਗਤਾਂ ਦੀ ਬੇਨਤੀ ਤੇ ਇਸ ਗੁਰਧਾਮ ਦਾ ਪ੍ਰਬੰਧ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੇ ਜਥੇਬੰਦੀ ਦੇ ਅਧੀਨ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰਹਿਤ ਮਰਿਯਾਦਾ ਲਾਗੂ ਕਰਵਾਈ । ਇਸ ਸਥਾਨ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਵੇਖਦਿਆਂ ਬਾਬਾ ਜੀ ਵਲੋਂ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ । ਇਤਿਹਾਸਕ ਬਾਉਲੀ ਸਾਹਿਬ ਦੇ ਜਲ ਨਾਲ ਸੰਗਤਾਂ ਦੇ ਇਸ਼ਨਾਨ ਕਰਨ ਲਈ ਪਵਿੱਤਰ ਸਰੋਵਰ ਤਿਆਰ ਕਰਵਾਇਆ ਗਿਆ । ਅੱਜ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਰਮਣੀਕ ਗੁਰਧਾਮ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ । ਸੰਗਤਾਂ ਦੇ ਲੰਗਰ ਛੱਕਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕਰਵਾਇਆ ਗਿਆ । ਅੱਜ ਕੱਲ੍ਹ ਗੁਰਦੁਆਰੁਾ ਸਾਹਿਬ ਦੀ ਪਰਿਕਰਮਾਂ ' ਤੇ ਪੱਥਰ ਲਗਾਉਣ ਦੀ ਕਾਰ ਸੇਵਾ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਕਰਵਾਈ ਜਾ ਰਹੀ ਹੈ । ਹਰ ਸਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਸਾਲਾਨਾ ਜੋੜ ਮੇਲੇ ਵਜੋਂ ਭਾਰੀ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ । ਇੱਥੇ ਹਰ ਧਾਰਮਿਕ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ ।
ਸੰਪਰਕ
ਹੋਰ ਗੁਰਦੁਆਰਾ ਸਾਹਿਬ
ਗੁਰਦੁਆਰਾ ਹਰੀਆਂ ਵੇਲਾਂ
ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀ, ਪਿੰਡ ਬਜਰੌਰ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ, ਪਿੰਡ ਟੂਟੋਮਜਾਰਾ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ
ਗੁਰਦੁਆਰਾ ਭਾਈ ਮੰਝ ਜੀ ਸਮਾਧਾਂ, ਪਿੰਡ ਕੰਗਮਾਈ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਉੱਚੀ ਬੱਸੀ
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਚੱਕ ਸਿੰਘਾਂ
ਗੁਰਦੁਆਰਾ ਹਰਿ ਫੁਲਵਾੜੀ ਸਾਹਿਬ (ਡੱਬਰੀ)
ਗੁਰਦੁਆਰਾ ਹਰਿ ਫੁਲਵਾੜੀ ਸਾਹਿਬ (ਡੱਬਰੀ)
© 2024 Copyright Harian Belan , Inc. All Rights Reserved


Developed by GS Solutions