ਗੁਰਦੁਆਰਾ ਸਾਹਿਬ ਦੀ ਜਾਣਕਾਰੀ

ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ

to
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ
ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ 'ਤੇ ਮਾਹਿਲਪੁਰ ਬਲਾਕ ਤੋਂ ੬ ਕਿਲੋਮੀਟਰ ਦੂਰ ਪਿੰਡ ਟੂਟੋਮਜਾਰਾ ਵਿੱਚ ਸਥਿਤ ਹੈ।ਇਸ ਅਸਥਾਨ ਨੂੰ ਸਿੱਖ ਕੌਮ ਦੇ ਸੂਰਬੀਰ ਜਰਨੈਲ ਬਾਬਾ ਅੱਘੜ ਸਿੰਘ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ। ਅਕਾਲ ਪੁਰਖ ਦੀ ਮਰਿਯਾਦਾ ਹੈ ਕਿ ਜਦੋਂ ਵੀ ਧਰਤੀ ਉੱਪਰ ਕੋਈ ਨਿਰਦਈ,ਕਾਮੀ,ਕ੍ਰੋਧੀ ਪੁਰਸ਼ ਸ਼੍ਰਿਸ਼ਟੀ ਨੂੰ ਦੁੱਖ ਦਿੰਦਾ ਹੈ ਤਾਂ ਉਦੋਂ-ਉਦੋਂ ਆਪ ਅਕਾਲ ਪੁਰਖ ਨੇ ਕਿਸੇ ਨਾ ਕਿਸੇ ਸੰਤ-ਸਿਪਾਹੀ,ਪੈਰ-ਪੈਗੰਬਰ ਜਾਂ ਸੂਰਬੀਰ ਯੋਧੇ ਜਰਨੈਲ ਨੂੰ ਇਸ ਧਰਤੀ 'ਤੇ ਪ੍ਰਗਟ ਕਰਕੇ ਉਸ ਹੱਥੋਂ ਜਬਰ-ਜ਼ੁਲਮ ਦਾ ਖਾਤਮਾ ਕਰ ਸ਼੍ਰਿਸ਼ਟੀ ਦੀ ਰੱਖਿਆ ਕੀਤੀ ਹੈ।ਅਜਿਹੀ ਹੀ ਸ਼ਖਸ਼ੀਅਤ ਦੇ ਮਾਲਕ ਸਨ ਸਿੱਖ ਪੰਥ ਦੇ ਨਿਧੱੜਕ ਜਰਨੈਲ ਸ਼ਹੀਦ ਬਾਬਾ ਅੱਘੜ ਸਿੰਘ ਜੀ,ਜਿਨ੍ਹਾ ਆਪਣਾ ਸਾਰਾ ਜੀਵਨ ਮੁਗਲ ਸਾਮਰਾਜ ਦੇ ਜੁਲਮਾਂ ਵਿਰੁੱਧ ਲੜਦਿਆਂ ਸਿੱਖ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ।ਬਾਬਾ ਅੱਘੜ ਸਿੰਘ ਜੀ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਭਤੀਜੇ ਅਤੇ ਸ.ਨਿਗਾਹੀਆ ਸਿੰਘ ਦੇ ਸਪੁੱਤਰ ਸਨ।ਆਪ ਜੀ ਨੇ ਗੁਰਬਾਣੀ ਦੀ ਸੰਥਿਆ ਅਤੇ ਸ਼ਸ਼ਤਰ ਵਿਦਿਆ ਬਾਬਾ ਮਾਨ ਸਿੰਘ ਜੀ ਦੇ ਭਤੀਜੇ ਅਤੇ ਸ.ਨਿਗਾਹੀਆ ਸਿੰਘ ਦੇ ਸਪੁੱਤਰ ਸਨ।ਆਪ ਜੀ ਨੇ ਗੁਰਬਾਣੀ ਦੀ ਸੰਥਿਆ ਅਤੇ ਸ਼ਸ਼ਤਰ ਵਿਦਿਆ ਬਾਬਾ ਮਾਨ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ ਅਤੇ ਲੰਮਾਂ ਸਮਾਂ ਪਿੰਡ ਟੂਟੋਮਜਾਰਾ ਵਿਖੇ ਰਹਿ ਕੇ ਹੀ ਭਜਨ ਬੰਦਗੀ ਕੀਤੀ।ਇੱਥੇ ਹੀ ਆਪ ਜੀ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ੧੩ ਮਾਰਚ ੧੬੯੯ ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਸਬੰਧੀ ਭੇਜਿਆ ਗਿਆ ਵਿਸ਼ੇਸ਼ ਹੁਕਮਨਾਮਾ ਪ੍ਰਾਪਤ ਹੋਇਆ ਸੀ।ਜੋ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸ਼ੁਸ਼ੋਭਿਤ ਹੈ।ਜਦੋਂ ਨਵਾਬ ਮੋਮਨ ਖਾਂ ਲਾਹੌਰ ਦਾ ਨਾਇਬ ਸੂਬੇਦਾਰ ਸੀ ਤਾਂ ਉਸ ਨੂੰ ਸਿੱਖਾਂ ਨਾਲ ਬਹੁਤ ਨਫਰਤ ਸੀ।ਉਸ ਨੇ ਕਈ ਵਾਰ ਗਸਤੀ ਫੌਜ ਦਾ ਆਗੂ ਬਣ ਕੇ ਸਿੰਘਾਂ 'ਤੇ ਘੋਰ ਅੱਤਿਆਚਾਰ ਕੀਤੇ।ਨਵਾਬ ਮੋਮਨ ਖਾਂ ਦੇ ਅੱਤਿਆਚਾਰਾਂ ਨੂੰ ਵੇਖ ਜਥੇਦਾਰ ਨਵਾਬ ਕਪੂਰ ਸਿੰਘ ਨੇ ਪੰਥ ਖਾਲਸੇ ਦਾ ਵਿਸ਼ਾਲ ਇਕੱਠ ਬੁਲਾਇਆ।ਜਿਸ ਵਿੱਚ ਸ਼ਾਮਿਲ ਹੋਣ ਲਈ ਬਾਬਾ ਅੱਘੜ ਸਿੰਘ ਨੂੰ ਸੁਨੇਹਾ ਘੱਲ ਕੇ ਇਸ ਅਸਥਾਨ ਤੇ ਬੁਲਾਇਆ ਗਿਆ।ਖਾਲਸਾ ਪੰਥ ਦੇ ਸਜੇ ਦੀਵਾਨ ਵਿੱਚ ਨਵਾਬ ਕਪੂਰ ਸਿੰਘ ਨੇ ਖਲੋ ਕੇ ਸਾਰੇ ਪੰਥ ਨੂੰ ਵੰਗਾਰਿਆ ਅਤੇ ਕਿਹਾ ਕਿ ਉੱਠੋ ਕੋਈ ਸੂਰਮਾ ਜੋ ਮੋਮਨ ਖਾਂ ਦਾ ਸਿਰ ਕਲਮ ਕਰਕੇ ਪੰਥ ਅੱਗੇ ਪੇਸ਼ ਕਰੇ।ਜਥੇਦਾਰ ਨਵਾਬ ਕਪੂਰ ਸਿੰਘ ਦੀ ਲਲਕਾਰ ਸੁਣਕੇ ਬਾਬਾ ਅੱਘੜ ਸਿੰਘ ਉੱਠ ਖਲੋਤੇ ਅਤੇ ਬੇਨਤੀ ਕੀਤੀ ਕਿ ਜੇਕਰ ਪੰਥ ਹੁਕਮ ਬਖਸ਼ੇ ਤਾਂ ਮੈਂ ਮੋਮਨ ਖਾਂ ਦਾ ਸਿਰ ਵੱਡ ਕੇ ਖਾਲਸਾ ਪੰਥ ਅੱਗੇ ਪੇਸ਼ ਕਰਾਂ।ਸੰਗਤਾਂ ਨੇ ਕਾਮਯਾਬੀ ਵਾਸਤੇ ਅਰਦਾਸਾ ਸੋਧਿਆ ਤੇ ਬਾਬਾ ਜੀ ਆਗਿਆ ਲੈ ਲਾਹੌਰ ਨੂੰ ਚੱਲ ਪਏ।ਇੱਕ ਦਿਨ ਨਵਾਬ ਮੋਮਨ ਖਾਂ ਰਾਵੀ ਦਰਿਆ ਦੀ ਸੈਰ ਵਾਸਤੇ ਨਿੱਕਲਿਆ,ਜਿਉਂ ਹੀ ਉਹ ਉੱਤਰ ਕੇ ਕਿਸ਼ਤੀ 'ਚ ਸਵਾਰ ਹੋਣ ਲੱਗਾ ਤਾਂ ਬਾਬਾ ਅੱਘੜ ਸਿੰਘ ਜੀ ਨੇ ਮੋਮਨ ਖਾਂ ਦੀ ਕ੍ਰਿਪਾਨ ਧੂਹ ਕੇ ਅੱਖ ਦੇ ਫਰਕਨ ਨਾਲ ਹੀ ਮੋਮਨ ਖਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ।ਬਾਬਾ ਜੀ ਨੇ ਮੋਮਨ ਖਾਂ ਦਾ ਸਿਰ ਖਾਲਸਾ ਪੰਥ ਅੱਗੇ ਲਿਆਂ ਪੇਸ਼ ਕੀਤਾ। ਪੰਥ ਦੇ ਜਥੇਦਾਰ ਜੀ ਨੇ ਬਾਬਾ ਅੱਘੜ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਲਈ ਇੱਕ ਸ੍ਰੀ ਸਾਹਿਬ ਅਤੇ ਘੋੜਾ ਬਾਬਾ ਜੀ ਨੂੰ ਇਨਾਮ ਵਜੋਂ ਬਖਸ਼ਿਸ਼ ਕੀਤਾ।ਮੁਗਲ ਸਾਮਰਾਜ ਦੇ ਅੱਤਿਆਚਾਰਾਂ ਵਿਰੁੱਧ ਜਦੋਂ ਸਿੰਘਾਂ ਨੇ ਸਰਹਿੰਦ 'ਤੇ ਹਮਲਾ ਕੀਤਾ ਤਾਂ ਬਾਬਾ ਅੱਘੜ ਸਿੰਘ ਜੀ ਨੇ ਵੀ ਇਸ ਯੁੱਧ ਵਿੱਚ ਸ਼ਾਮਿਲ ਹੋ ਕੇ ਮੁਗਲ ਫੌਜ ਨੂੰ ਆਪਣੀ ਤਲਵਾਰ ਦੇ ਜੋਹਰ ਵਿਖਾਏ। ਇਸ ਯੁੱਧ ਦੌਰਾਨ ਪੋਹ ਸੰਮਤ ੧੮੧੫ ਬਿਕ੍ਰਮੀ ਨੂੰ ਜੈਨ ਖਾਂ ਦੇ ਭਤੀਜੇ ਸੈਦ ਖਾਂ ਨਾਲ ਹੋਏ ਸਾਂਝੇ ਵਾਰ ਦੌਰਾਨ ਸੈਦ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਬਾਬਾ ਜੀ ਵੀ ਸ਼ਹੀਦੀ ਪਾ ਗਏ।ਸਿੱਖ ਪੰਥ ਦੇ ਮਹਾਨ ਯੋਧੇ ਸ਼ਹੀਦ ਬਾਬਾ ਅੱਘੜ ਸਿੰਘ ਜੀ ਦੀ ਯਾਦ ਵਿੱਚ ਉਨ੍ਹਾ ਦੇ ਤਪ ਅਸਥਾਨ ਪਿੰਡ ਟੂਟੋਮਾਜਰਾ ਵਿਖੇ ਸਭ ਤੋਂ ਪਹਿਲਾਂ ਬਾਬਾ ਟਹਿਲ ਸਿੰਘ ਜੀ ਨੇ ਸਮਾਧੀ ਬਣਾਈ।ਕੁਝ ਸਮਾਂ ਪਾ ਕੇ ਇਲਾਕਾ ਨਿਵਾਸੀ ਸੰਗਤਾਂ ਨੇ ਇਸ ਅਸਥਾਨ ਦਾ ਪ੍ਰਬੰਧ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਨੂੰ ਸੌਂਪ ਦਿੱਤਾ।ਅੱਜ ਇਸ ਅਸਥਾਨ 'ਤੇ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਹੇਠ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਉਸਾਰੀ ਗਈ ਹੈ।ਗੁਰਦੁਆਰਾ ਸਾਹਿਬ ਵਿਖੇ ਬਾਬਾ ਅੱਘੜ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਬਾਬਾ ਰਾਮ ਸਿੰਘ ਜੀ ਦੀ ਬਰਸੀ ਸਲਾਨਾ ਸਮਾਗਮ ਵਜੋਂ ਮਨਾਈ ਜਾਂਦੀ ਹੈ ਅਤੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ।

ਸੰਪਰਕ

© 2018 Copyright Harian Belan , Inc. All Rights Reserved
Developed by GS Solutions